ਸਾਖੀ ਸ਼ੁਰੂ ਹੋਈ
ਇਕ ਦਿਨ ਸਤਿਗੁਰੂ ਜੀ ਦੀਵਾਨ ਵਿਚ ਬੈਠੇ ਸਨ ਅਤੇ ਰਾਗੀ ਬਿਲਾਵਲ ਦੀ ਚੌਂਕੀ ਬੜੇ ਸੁੰਦਰ ਸੁਰ ਤਾਲ ਨਾਲ ਕਰ ਰਹੇ ਸਨ। ਸਾਰੀ ਸੰਗਤ ਨੇ ਰਾਗੀਆਂ ਨੂੰ ਵਾਹ -ਵਾਹ ਕਰਕੇ ਓਹਨਾ ਦੀ ਪ੍ਰਸੰਸਾ ਕੀਤੀ। ਇਸਨੂੰ ਸਤਿਗੁਰੂ ਜੀ ਨੇ ਸੁਣਕੇ ਆਖਿਆ ਕਿ ਰਾਗੀਆਂ ਨੇ ਜੋ ਕਿਹਾ ਹੈ ,ਇਹ ਆਪਣੇ ਕਹਿਣੇ ਨੂੰ ਆਪ ਧਾਰਨ ਕਿਉਂ ਨਹੀਂ ਕਰਦੇ। ਇਸ ਪਰ ਸੰਗਤ ਨੇ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਜੀਓ !ਇਹ ਗੱਲ ਸਾਨੂ ਖੋਲ ਕੇ ਸਮਝਾਓ ਅਸੀਂ ਸਮਝ ਨਹੀਂ ਸਕੇ।