Saturday 23 September 2017

ਨਾਰਦ ਮੁਨੀ ਦੇ ਦਿੱਤੇ ਖੰਭਾਂ ਦੁਆਰਾ ਗੁਰਬਾਣੀ ਦੀ ਮਹਿਮਾ ਦੱਸਣੀ

ਨਾਰਦ ਮੁਨੀ ਦੇ ਦਿੱਤੇ ਖੰਭਾਂ ਦੁਆਰਾ ਗੁਰਬਾਣੀ ਦੀ ਮਹਿਮਾ ਦੱਸਣੀ 


ਜੱਦ ਤੀਰਾਂ ਨੂੰ ਖੰਭ ਲਗਵਾ ਕੇ ਸਿੱਖ ਲੈ ਆਇਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕੇ ਦੂਰ ਜਾ ਕੇ ਖੜ੍ਹੇ ਹੋ ਜਾਵੋ ਅਸੀਂ ਇਹ ਬਾਣ ( ਤੀਰ ) ਚਲਾਵਾਂਗੇ ਤੁਸੀਂ ਇਹਨਾਂ ਨੂੰ ਲੱਭ ਕੇ ਲੈ ਕੇ ਆਉਣਾ। ਆਪ ਜੀ ਦਾ ਹੁਕਮ ਸੁਣ ਕੇ ਸੈਂਕੜੇ ਸਿੰਘ ਭੱਜਕੇ ਦੂਰ ਪੂਰਬ ਦਿਸ਼ਾ ਜਾ ਖੜ੍ਹੇ ਹੋਏ। ਆਪ ਜੀ ਨੇ ਧਨੁਸ਼ ਖਿੱਚ ਕੇ ਸੱਭ ਦੇ ਸਾਹਮਣੇ ਇਕ ਬਾਣ ਅਕਾਸ਼ ਵੱਲ ਕਰਕੇ  ਚਲਾਇਆ ਅਤੇ ਸਿੰਘਾਂ ਨੂੰ ਆਖਿਆ ਕੇ ਇਸ ਨੂੰ ਹੇਠਾਂ ਡਿਗਦੇ ਨੂੰ ਨਜ਼ਰ ਹੇਠਾਂ ਰੱਖਣਾ ,ਕਿਤੇ ਗਵਾਚ ਨਾ ਜਾਵੇ , ਝਟਪਟ ਸਾਡੇ ਪਾਸ ਲੈ ਆਉਣਾ। 
ਜਦ ਗੁਰੂ ਜੀ ਨੇ ਬਣ ਚਲਾਇਆ ਤਦ ਬੜੀ ਉੱਚੀ ਅਵਾਜ ਹੋਈ ਜੋ ਸਬ ਨੇ ਸੁਣੀ। ਸਾਰੇ ਵੇਖਣ ਵਾਲੇ ਬਾਣ ਨੂੰ ਉੱਪਰ ਜਾਂਦਾ ਦੇਖਦੇ ਰਹੇ ,ਪਰ ਉਹ ਹੀ ਉਤੇ ਜਾਂਦਾ ਹੋਇਆ ਦਿਸਣੋ ਹਟ ਗਿਆ।

ਫੇਰ ਸਤਿਗੁਰੂ ਜੀ ਨੇ ਸਭ ਦੇ ਸਾਹਮਣੇ ਦੂਜਾ ,ਤੀਜਾ ,ਚੋਥਾ ਅਤੇ ਪੰਜਵਾਂ ਬਾਣ ਚਲਾਇਆ। ਸਾਰੇ ਬਾਣ ਉਤੇ ਹੀ ਗਏ ਅਤੇ ਦਿਸਣੋ ਵੀ ਹਟ ਗਏ। ਇਕ ਪਹਿਰ ਤਕ ਲੋਕ ਖੜ੍ਹੇ ਉਡੀਕਦੇ ਰਹੇ ਕੇ ਬਾਣ ਹੇਠਾਂ ਡਿਗਣ ਤਾਂ ਦੇਖੀਏ ਪਰ ਕੋਈ ਬਾਣ ਹੇਠਾਂ ਨਹੀਂ ਡਿਗਿਆ।

ਸਿੰਘਾਂ ਨੇ ਸਤਿਗੁਰੂ ਜੀ ਨੂੰ ਆਣ ਕੇ ਦਸਿਆ ਕੇ ਕੋਈ ਬਾਣ ਹੇਠਾਂ ਡਿਗਾ ਹੀ ਨਹੀਂ ,ਉੱਪਰ ਹੀ ਉੱਪਰ ਗਏ ਹਨ ,ਅਸੀਂ ਬੜੇ ਹੈਰਾਨ ਹਾਂ ਕੇ ਉੱਪਰ ਕਿਥੇ ਜਾ ਟਿਕੇ ਹਨ।

ਗੁਰੂ ਜੀ ਨੇ ਫੁਰਮਾਇਆ ਕਿ ਉੱਪਰ ਤਾ ਸਾਰਾ ਪੁਲਾੜ ਹੀ ਹੈ ,ਉੱਪਰ ਕੋਈ ਥਾਂ ਨਹੀਂ ਹੈ ,ਜਿਥੇ ਤੀਰ ਅਟਕ ਗਏ ਹਨ। 
ਤੁਸੀਂ ਓਹਨਾ ਦੀ ਚੰਗੀ ਤਰਾਂ ਭਾਲ ਕਰੋ ,ਬਾਣ ਬੜੇ ਅਮੋਲਕ ਹਨ ,ਗਵਾਚ ਨਾ ਜਾਣ। 
ਸਿਖਾਂ ਨੇ ਕਿਹਾ ਜੀ ਸਾਨੂੰ ਕੋਈ ਸਮਝ ਨਹੀਂ ਆਉਂਦੀ ਤੁਸੀਂ ਆਪ ਹੀ ਇਸ ਭੇਦ ਨੂੰ ਜਾਣਦੇ ਹੋ ਕਿ ਬਾਣ ਕਿਧਰ ਗਏ ਹਨ ਤੇ ਕਿਧਰ ਨਹੀਂ।

ਸਤਿਗੁਰੂ ਜੀ ਨੇ ਹੱਸ ਕੇ ਕਿਹਾ ,ਕਿ ਇਹ ਤੁਹਾਨੂੰ ਦ੍ਰਿਸ਼ਟਾਂਤ ਵਿਖਾਇਆ ਹੈ। ਇਸਦਾ ਭਾਵ ਸੁਣੋ। 
ਇਹਨਾਂ ਬਾਣਾਂ ਨਾਲ ਹਮਾਊ ਪੰਸ਼ੀ ਦੇ ਖੰਭ ਲੱਗਾ ਹੋਇਆ ਸੀ। ਉਹ ਖੰਭ ਸਾਡੇ ਬਾਣਾਂ ਨੂੰ ਆਪਣੇ ਦੇਸ ਲੈ ਗਏ ਹਨ। ਇਸ ਕਰਕੇ ਕੋਈ ਹੇਠਾਂ ਨਹੀਂ ਡਿੱਗਾ।

ਏਸੇ ਤਰਾਂ ਹੀ ਜਿਹੜਾ ਪੁਰਸ਼ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹ ਸੁਣ ਕੇ ਉਸ ਨਾਲ ਲੱਗ ਜਾਂਦਾ ਹੈ ,ਉਹ ਗੁਰਬਾਣੀ ਉਸ ਪ੍ਰੇਮੀ ਪਾਠੀ ਨੂੰ ਗੁਰੂ ਜੀ ਦੇ ਦੇਸ਼ ਲੈ ਜਾਂਦੀ ਹੈ। ਜਿਥੋਂ ਫੇਰ ਭਵਜਲ ਸੰਸਾਰ ਵਿਚ ਡਿਗਣਾ ਨਹੀਂ ਹੁੰਦਾ। 
ਗੁਰੂ ਜੀ ਹੁਮਾ ਰੂਪ ਪੰਸ਼ੀ ਹਨ ,ਓਹਨਾ ਦਾ ਸ਼ਬਦ ਖੰਭ  ਰੂਪ ਹੈ ,ਸਿੱਖ ਦਾ ਹਿਰਦਾ ਤੀਰ ਸਮਾਨ ਹੈ ,ਜਿਸ ਨਾਲ ਗੁਰੂ ਜੀ ਦਾ ਉਪਦੇਸ਼ ਗੁਰਬਾਣੀ ਲੱਗ ਜਾਵੇ ਉਸਦਾ ਓਥੇ ਵਾਸਾ ਹੋ ਜਾਂਦਾ ਹੈ ਜਿਥੇ ਹਰਖ ਸੋਗ ਦਾ ਨਾਮ ਨਿਸ਼ਾਨ ਨਹੀਂ ,ਜਿਥੇ ਇਕ ਰਸ ਆਨੰਦ ਬਣਿਆ ਰਹਿੰਦਾ ਹੈ ਅਤੇ ਇਹ ਅਵਸਥਾ ਕਦੀ ਵੀ ਘਾਟ ਨਹੀਂ ਹੁੰਦੀ। 
ਗੁਰਬਾਣੀ ਰੂਪ ਖੰਭ ਸਿੱਖ ਰੂਪੀ ਤੀਰ ਨੂੰ ਇਸ ਅਵਸਥਾ ਵਾਲੇ ਅਸਥਾਨ ਤੇ ਪਹੁੰਚਾ ਦਿੰਦਾ ਹੈ ਜੈਸਾ ਕਿ ਪੰਚਮ ਗੁਰੂ ਜੀ ਨੇ ਉਚਾਰਨ ਕੀਤਾ ਹੈ -

ਸਲੋਕ ਮਹਲਾ  ।। 
  ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ 
ਤੰਨਿ ਜੜਾਈਂ ਆਪਣੈ ਲਹਾਂ ਸੁ ਸਜਣ ਟੋਲਿ ।। 21।। 

ਇਸ ਦ੍ਰਿਸ਼ਟਾਂਤ ਉਪਰੰਤ ਆਪ ਜੀ ਨੇ ਇਕ ਹੋਰ ਦ੍ਰਿਸ਼ਟਾਂਤ ਸਿਖਾਂ ਨੂੰ ਸੁਣਾਇਆ। ਆਪ ਜੀ ਨੇ ਫੁਰਮਾਇਆ ਕਿ ਨਾਮ ਖੰਭ ਹੈ ਨਾਮੀ ( ਜਿਸਦਾ ਨਾਮ ਜਪਿਆ ਜਾਏ ) ਹੁਮਾ ਪੰਛੀ ਹੈ ,ਜਗਿਆਸੂ ( ਨਾਮ ਜਪਣ ਵਾਲਾ ) ਨਾਲ ਜੋ ਇਹ ਖੰਭ ਨਾਮ ਦਾ,ਪ੍ਰਾਣਾਂ ਦੇ ਅੰਤ ਤੱਕ ਲੱਗਾ ਰਹੇ ,ਤਾਂ ਇਹ ਖੰਭ ਜਗਿਆਸੂ ( ਤੀਰ ) ਨੂੰ ਲੈ ਕੇ ਅਕਾਲ ਪੁਰਖ ਦੇ ਪਾਸ ਜਿਥੇ ਨਾਮੀ ਦਾ ਵਾਸਾ ਹੈ, ਲੈ ਜਾਂਦਾ ਹੈ। 
ਇਸ ਕਰਕੇ ਹੇ ਸਿੱਖੋ ! ਸਦਾ ਹੀ ਗੁਰਬਾਣੀ ਪ੍ਰੇਮ ਨਾਲ ਪੜ੍ਹਦੇ ਰਹੋ , ਇਹ ਜਗਤ ਤੋਂ ਪਾਰ ਹੋਣ ਦੀ ਨਿਸ਼ਾਨੀ ਹੈ ਉਠਦੇ ਬੈਠਦੇ ਤੁਰਦੇ ਫਿਰਦੇ ਸਦਾ ਹੀ ਗੁਰਬਾਣੀ ਨੂੰ ਹਿਰਦੇ ਵਿਚ ਵਸਾਈ ਰੱਖੋ। ਤੁਹਾਡਾ ਫੇਰ ਸੰਸਾਰ ਵਿਚ ਆਉਣਾ ਮਿੱਟ ਜਾਵੇਗਾ 
ਆਪਣੀ ਬਾਹਰ ਸਰੀਰ ਦੀ ਰਹਿਤ ਸੰਪੂਰਨ ਧਾਰਨ ਕਰੋ ਅਤੇ ਅੰਦਰ ਬਿਰਤੀ ਨੂੰ ਨਾਮ ਦੀ ਲਿਵ ਵਿਚ ਜੋੜੀ ਰੱਖੋ। 
ਆਪ ਜੀ ਨੇ ਫੁਰਮਾਇਆ -

1) ਭਾਣਾ ਮੰਨਣਾ 
2) ਨਾਮ ਵਿਚ ਬ੍ਰਿਤੀ ਜੋੜਨੀ 
3) ਸਰੀਰ ਦੀ ਹਉਮੈ ਦਾ ਤਿਆਗ ਕਰਨਾ 

ਮੁਕਤੀ ਦੇ ਇਹ ਤਿੰਨ ਹੀ ਸਾਧਨ ਹਨ। ਜਿੰਨਾ ਦੇ ਚੰਗੇ ਭਾਗ ਹੁੰਦੇ ਹਨ ਉਹ ਇਸ ਸ਼ੁਭ ਮਾਰਗ ਤੇ ਚਲਦੇ ਹਨ। 
ਸਤਿਗੁਰੂ ਜੀ ਪਾਸੋਂ ਇਹ ਪਰਮ ਪਵਿਤ੍ਰ  ਉਪਦੇਸ਼ ਸੁਣ ਕੇ ਸਿਖਾਂ ਨੇ ਪ੍ਰੇਮ ਵਿਚ ਗਦਗਦ ਹੋ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸ਼ਰਧਾ ਨਾਲ ਸਤਿਨਾਮ ਵਾਹਿਗੁਰੂ ਦੇ ਸਿਮਰਨ ਵਿਚ ਪ੍ਰਵਿਰਤ ਹੋ ਗਏ। 

ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ 
ਸ੍ਰੀ ਵਾਹਿਗੁਰੂ ਜੀ ਕਿ ਫ਼ਤਹਿ ।। 

Jada tīrāṁ nū khabha lagavā kē sikha lai ā'i'ā tāṁ gurū jī nē sighāṁ nū hukama kītā kē dūra jā kē khaṛhē hō jāvō asīṁ iha bāṇa (tīra) calāvāṅgē tusīṁ ihanāṁ nū labha kē lai kē ā'uṇā. Āpa jī dā hukama suṇa kē saiṅkaṛē sigha bhajakē dūra pūraba diśā jā khaṛhē hō'ē. Āpa jī nē dhanuśa khica kē sabha dē sāhamaṇē ika bāṇa akāśa vala karakē calā'i'ā atē sighāṁ nū ākhi'ā kē isa nū hēṭhāṁ ḍigadē nū nazara hēṭhāṁ rakhaṇā,kitē gavāca nā jāvē, jhaṭapaṭa sāḍē pāsa lai ā'uṇā. 
Jada gurū jī nē baṇa calā'i'ā tada baṛī ucī avāja hō'ī jō saba nē suṇī. Sārē vēkhaṇa vālē bāṇa nū upara jāndā dēkhadē rahē,para uha hī utē jāndā hō'i'ā disaṇō haṭa gi'ā.

Phēra satigurū jī nē sabha dē sāhamaṇē dūjā,tījā,cōthā atē pajavāṁ bāṇa calā'i'ā. Sārē bāṇa utē hī ga'ē atē disaṇō vī haṭa ga'ē. Ika pahira taka lōka khaṛhē uḍīkadē rahē kē bāṇa hēṭhāṁ ḍigaṇa tāṁ dēkhī'ē para kō'ī bāṇa hēṭhāṁ nahīṁ ḍigi'ā.

Sighāṁ nē satigurū jī nū āṇa kē dasi'ā kē kō'ī bāṇa hēṭhāṁ ḍigā hī nahīṁ,upara hī upara ga'ē hana,asīṁ baṛē hairāna hāṁ kē upara kithē jā ṭikē hana.

Gurū jī nē phuramā'i'ā ki upara tā sārā pulāṛa hī hai,upara kō'ī thāṁ nahīṁ hai,jithē tīra aṭaka ga'ē hana. 
Tusīṁ ōhanā dī cagī tarāṁ bhāla karō,bāṇa baṛē amōlaka hana,gavāca nā jāṇa. 
Sikhāṁ nē kihā jī sānū kō'ī samajha nahīṁ ā'undī tusīṁ āpa hī isa bhēda nū jāṇadē hō ki bāṇa kidhara ga'ē hana tē kidhara nahīṁ.

Satigurū jī nē hasa kē kihā,ki iha tuhānū driśaṭānta vikhā'i'ā hai. Isadā bhāva suṇō. 
Ihanāṁ bāṇāṁ nāla hamā'ū paśī dē khabha lagā hō'i'ā sī. Uha khabha sāḍē bāṇāṁ nū āpaṇē dēsa lai ga'ē hana. Isa karakē kō'ī hēṭhāṁ nahīṁ ḍigā.

Ēsē tarāṁ hī jihaṛā puraśa gurabāṇī nū prēma nāla paṛha suṇa kē usa nāla laga jāndā hai,uha gurabāṇī usa prēmī pāṭhī nū gurū jī dē dēśa lai jāndī hai. Jithōṁ phēra bhavajala sasāra vica ḍigaṇā nahīṁ hudā. 
Gurū jī humā rūpa paśī hana,ōhanā dā śabada khabha rūpa hai,sikha dā hiradā tīra samāna hai,jisa nāla gurū jī dā upadēśa gurabāṇī laga jāvē usadā ōthē vāsā hō jāndā hai jithē harakha sōga dā nāma niśāna nahīṁ,jithē ika rasa ānada baṇi'ā rahidā hai atē iha avasathā kadī vī ghāṭa nahīṁ hudī. 
Gurabāṇī rūpa khabha sikha rūpī tīra nū isa avasathā vālē asathāna tē pahucā didā hai jaisā ki pacama gurū jī nē ucārana kītā hai -

salōka mahalā 5.. 
Khabha vikāndaṛē jē lahāṁ ghinā sāvī tōli 
tani jaṛā'īṁ āpaṇai lahāṁ su sajaṇa ṭōli.. 21.. 

Isa driśaṭānta uparata āpa jī nē ika hōra driśaṭānta sikhāṁ nū suṇā'i'ā. Āpa jī nē phuramā'i'ā ki nāma khabha hai nāmī (jisadā nāma japi'ā jā'ē) humā pachī hai,jagi'āsū (nāma japaṇa vālā) nāla jō iha khabha nāma dā,prāṇāṁ dē ata taka lagā rahē,tāṁ iha khabha jagi'āsū (tīra) nū lai kē akāla purakha dē pāsa jithē nāmī dā vāsā hai, lai jāndā hai. 
Isa karakē hē sikhō! Sadā hī gurabāṇī prēma nāla paṛhadē rahō, iha jagata tōṁ pāra hōṇa dī niśānī hai uṭhadē baiṭhadē turadē phiradē sadā hī gurabāṇī nū hiradē vica vasā'ī rakhō. Tuhāḍā phēra sasāra vica ā'uṇā miṭa jāvēgā 
āpaṇī bāhara sarīra dī rahita sapūrana dhārana karō atē adara biratī nū nāma dī liva vica jōṛī rakhō. 
Āpa jī nē phuramā'i'ā -

1) bhāṇā manaṇā 
2) nāma vica britī jōṛanī 
3) sarīra dī ha'umai dā ti'āga karanā 

mukatī dē iha tina hī sādhana hana. Jinā dē cagē bhāga hudē hana uha isa śubha māraga tē caladē hana. 
Satigurū jī pāsōṁ iha parama pavitra upadēśa suṇa kē sikhāṁ nē prēma vica gadagada hō kē āpa jī dē caranāṁ tē mathā ṭēki'ā atē śaradhā nāla satināma vāhigurū dē simarana vica pravirata hō ga'ē. 

Srī vāhigurū jī kā ḵẖālasā 
srī vāhigurū jī ki fatahi..



No comments:

Post a Comment