Tuesday, 26 September 2017

Satguru Gobind Singh ji blessed a woman with five sons

ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪੁੱਤਰਾਂ ਦਾ ਵਰਦਾਨ ਦਿੱਤਾ ਅਤੇ ਨਵੀ ਬੇੜੀ ਲਈ  



In English

This episode is of the time when Satguru Gobind Singh Ji was young. Of course, Guru's age was small but Satguru ji started doing Miracles only after coming to Earth. 

So many people come and meet Satguru ji and fulfill their wishes.
In this episode, you will read that a wife of a wealthy person comes with a desire that guru ji bless a son to her daughter-in-law and how guru ji done so.



The Episode begins

One day the wife of a big wealthy person took her daughter-in-law with her friends and relatives to Mata Gujri ji. Guru ji jumped into his mother's ( Mata Gujri Ji) lap while playing the game.

The lady of the rich man made her daughter-in-law to sit in the feet of mata Gujri ji and requested her to ask satguru ji to bless a son to her daughter-in-law.
 After that, all the women, with their hands folded together, requested the guru ji that she has been presented for your blessings so that she can give birth to a son.
Please bless her.

Upon listening to all this, the Guru said that if she wants a son, then she has to give me a beautiful boat that she has just built, then I will bless her.

All the women were pleased after hearing this and agreed to give the boat.
The Guru ji got out of the lap of his mother and took a something in his hand and said one, two, three, four and five , and pronounced she would have five sons.

Upon hearing this statement of Guru ji, all the ladies started to offer sweets and offerings.
And went to their home happily while saying "Dhan Guru Dhan balak Guru"

In this way, whoever come to the Guru ji , Guru ji fulfill his desires. 

The Episode is finished.


ਪੰਜਾਬੀ ਵਿਚ 

ਇਹ ਕਿੱਸਾ ਉਸ ਵਕਤ ਦਾ ਹੈ ਜਦ ਸਤਿਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰ ਦੇ ਸਨ। ਬੇਸ਼ੱਕ ਗੁਰੂ ਜੀ ਦੀ ਉਮਰ ਛੋਟੀ ਸੀ ਪਰ ਸਤਿਗੁਰੂ ਜੀ ਨੇ ਇਸ ਮਾਤਲੋਕ ਤੇ ਆਉਣ ਤੋਂ ਬਾਅਦ ਹੀ ਤਰਾਂ ਤਰਾਂ ਦੇ ਕੌਤਕ ਕਰਨੇ ਸ਼ੁਰੂ ਕਰ ਦਿੱਤੇ ਸਨ। ਜਿਵੇ ਕੇ ਭੀਖਣ ਸ਼ਾਹ ਦੀਆਂ ਦੋਵੇ ਕਟੋਰੀਆਂ ਤੇ ਹੱਥ ਰੱਖ ਕੇ ਉਸਨੂੰ ਦੱਸਣਾ ਕੇ ਅਸੀਂ ਮੁਸਲਮਾਨਾਂ ਅਤੇ ਹਿੰਦੂਆਂ ਦੇ ਸਾਂਝੇ ਗੁਰੂ ਹਾਂ। 

ਸੋ ਇਸਤਰਾਂ ਬਹੁਤ ਸਾਰੇ ਲੋਕ ਸਤਿਗੁਰੂ ਜੀ ਪਾਸ ਆਓਂਦੇ ਅਤੇ ਅਪਣੀਆਂ ਇਛਾਵਾਂ ਪੂਰੀਆਂ ਕਰਾਉਂਦੇ।
ਇਸ ਸਾਖੀ ਵਿਚ ਆਪ ਜੀ ਪੜੋਗੇ ਕਿ ਜਦ ਇਕ ਵੱਡੇ ਧਨੀ ਦੀ ਇਸਤਰੀ ਆਪਣੀਆਂ ਜਠਾਣੀਆਂ ਅਤੇ ਦਿਰਾਣੀਆਂ ਨਾਲ ਗੁਰੂ ਜੀ ਕੋਲ ਆਪਣੀ ਨੂੰਹ ਘਰ ਪੁੱਤਰ ਹੋਣ ਦੀ ਇੱਛਾ ਲੈ ਕੇ ਆਈ ਤਾਂ ਬਾਲ ਸਤਿਗੁਰੂ ਜੀ ਨੇ ਕਿਸਤਰਾਂ ਉਸਦੀ ਇੱਛਾ ਪੂਰੀ ਕੀਤੀ। 



ਸਾਖੀ ਸ਼ੁਰੂ ਹੋਈ 

ਇਕ ਦਿਨ ਇਕ ਵੱਡੇ ਧਨੀ ਦੀ ਪਤਨੀ ਆਪਣੀਆਂ ਦਿਰਾਣੀਆਂ ਅਤੇ ਜਿਠਾਣੀਆਂ ਨਾਲ ਆਪਣੀ ਨੂੰਹ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਪਾਸ ਆਈ। ਗੁਰੂ ਜੀ ਖੇਡਦੇ ਖੇਡਦੇ ਆਪਣੀ ਮਾਤਾ ਜੀ ਦੀ ਗੋਦੀ ਵਿਚ ਆ ਬੈਠੇ।

ਧਨੀ ਪੁਰਸ਼ ਦੀ ਇਸਤਰੀ ਨੇ ਆਪਣੀ ਨੂੰਹ ਨੂੰ ਮਾਤਾ ਜੀ ਚਰਨਾਂ ਪਾਸ ਬਿਠਾ ਕੇ ਬੇਨਤੀ ਕੀਤੀ ਕੇ ਅਸੀਂ ਤੁਹਾਡੀ ਸ਼ਰਨ ਆਏ ਹਾਂ ,ਕਿਰਪਾ ਕਰਕੇ ਗੁਰੂ ਜੀ ਨੂੰ ਆਖੋ ਕੇ ਮੇਰੀ ਇਸ ਨੂੰਹ ਨੂੰ ਪੁੱਤਰ ਦਾ ਵਰ ਦੇ ਕੇ ਇਸਦੀ ਕੁੱਖ ਹਰੀ ਕਰਨ। ਉਪਰੰਤ ਆਪਣੀ ਮਾਤਾ ਜੀ ਦੀ ਗੋਦ ਵਿਚ ਬੈਠ ਕੇ ਬਾਲ ਸੁਭਾਵ ਨਾਲ ਆਪਣੇ ਆਪ ਨਾਲ ਖੇਡ ਰਹੇ ਸਤਿਗੁਰੂ ਜੀ ਅੱਗੇ ਸਾਰੀਆਂ ਇਸਤਰੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਤੁਹਾਡੇ ਇਕ ਵੱਡੇ ਸ਼ਾਹੂਕਾਰ ਸਿੱਖ ਦੀ ਨੂੰਹ ਹੈ ,ਪੁੱਤਰ ਦੀ ਦਾਤ ਲੈਣ ਵਾਸਤੇ ਹਾਜ਼ਰ ਹੋਈ ਹੈ ,ਤੁਸੀਂ ਮੇਹਰ ਕਰੋ ਇਸਦੇ ਘਰ ਪੁੱਤਰ ਹੋਵੇ।

ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਆਪਣੇ ਮਾਤਾ ਜੀ ਦੀ ਗੋਦੀ ਵਿਚ ਬੈਠੇ ਹੀ ਕਿਹਾ ਕਿ ਜੇ ਇਹ ਪੁੱਤਰ ਲੈਣਾ ਚਾਹੁੰਦੀ ਹੈ ਤਾ ਇਹ ਸਾਨੂ ਇਕ ਸੁੰਦਰ ਬੇੜੀ ਜੋ ਇਹਨਾਂ ਨੇ ਹੁਣੇ ਹੀ ਬਣਵਾਈ ਹੈ ,ਦੇ ਦੇਣ ,ਫੇਰ ਅਸੀਂ ਪੁੱਤਰ ਦਾ ਵਰਦਾਨ ਦੇਵਾਂਗੇ 

ਆਪ ਜੀ ਦੀ ਇਹ ਗੱਲ ਸੁਣ ਕੇ ਸਭ ਇਸਤਰੀਆਂ ਪ੍ਰਸੰਨ ਹੋ ਗਈਆਂ ਅਤੇ ਬੇੜੀ ਦੇਣ ਦੇ ਲਈ ਤਿਆਰ ਹੋ ਗਈਆਂ। 
ਗੁਰੂ ਜੀ ਨੇ ਮਾਤਾ ਜੀ ਦੀ ਗੋਦ ਵਿਚੋਂ ਉੱਠ ਕੇ ਹੱਥ ਵਿਚ ਇਕ ਛੂਛਕ ਫੜਕੇ ਉਸ ਧਨੀ ਦੀ ਨੂੰਹ ਦੇ ਸਿਰ ਤੇ ਇਕ ,ਦੋ,ਤਿੰਨ ,ਚਾਰ ਤੇ ਪੰਜ ਗਿਣਕੇ ਲਾਈਆਂ ਅਤੇ ਫੁਰਮਾਇਆ ਕੇ ਇਸਦੇ ਘਰ ਪੰਜ ਪੁੱਤਰ ਹੋਣਗੇ। 

ਆਪ ਜੀ ਦੇ ਇਹ ਵਾਕ ਸੁਣ ਕੇ ਸਭ ਇਸਤਰੀਆਂ ਨੇ ਨਾਨਾ ਪ੍ਰਕਾਰ ਦੀਆਂ ਜੋ ਭੇਟਾ ਲਿਆਈਆਂ ਸਨ ਉਹ ਭੇਟ ਕਰਕੇ "ਧੰਨ ਗੁਰੂ ਧੰਨ ਬਾਲਕ ਗੁਰੂ "ਕਹਿੰਦੀਆਂ ਪ੍ਰਸੰਨ-ਚਿਤ ਘਰਾਂ ਨੂੰ ਚਲੀਆਂ ਗਈਆਂ

ਇਸ ਤਰਾਂ ਜੋ ਵੀ ਇਸਤਰੀ ਪੁਰਸ਼ ਸਾਹਿਬਜ਼ਾਦਾ ਜੀ ਪਾਸ ਸ਼ਰਧਾ ਧਾਰ ਕੇ ਆਓਂਦੇ ਆਪ ਜੀ ਉਸ ਦੀ ਮਨੋ ਕਾਮਨਾ ਪੂਰੀ ਕਰਦੇ।  

ਸਾਖੀ ਸੰਪੂਰਨ ਹੋਈ। 

ਜਰੂਰ ਪੜ੍ਹੋ :-

Iha kisā usa vakata dā hai jada satigurū gōbida sigha jī chōṭī umara dē sana. Bēśaka gurū jī dī umara chōṭī sī para satigurū jī nē isa mātalōka tē ā'uṇa tōṁ bā'ada hī tarāṁ tarāṁ dē kautaka karanē śurū kara ditē sana. Jivē kē bhīkhaṇa śāha dī'āṁ dōvē kaṭōrī'āṁ tē hatha rakha kē usanū dasaṇā kē asīṁ musalamānāṁ atē hidū'āṁ dē sān̄jhē gurū hāṁ. 

Sō isatarāṁ bahuta sārē lōka satigurū jī pāsa ā'ōndē atē apaṇī'āṁ ichāvāṁ pūrī'āṁ karā'undē.
Isa sākhī vica āpa jī paṛōgē ki jada ika vaḍē dhanī dī isatarī āpaṇī'āṁ jaṭhāṇī'āṁ atē dirāṇī'āṁ nāla gurū jī kōla āpaṇī nūha ghara putara hōṇa dī ichā lai kē ā'ī tāṁ bāla satigurū jī nē kisatarāṁ usadī ichā pūrī kītī. 



Sākhī śurū hō'ī 


ika dina ika vaḍē dhanī dī patanī āpaṇī'āṁ dirāṇī'āṁ atē jiṭhāṇī'āṁ nāla āpaṇī nūha nū nāla lai kē mātā gujarī jī pāsa ā'ī. Gurū jī khēḍadē khēḍadē āpaṇī mātā jī dī gōdī vica ā baiṭhē.

Dhanī puraśa dī isatarī nē āpaṇī nūha nū mātā jī caranāṁ pāsa biṭhā kē bēnatī kītī kē asīṁ tuhāḍī śarana ā'ē hāṁ,kirapā karakē gurū jī nū ākhō kē mērī isa nūha nū putara dā vara dē kē isadī kukha harī karana. Uparata āpaṇī mātā jī dī gōda vica baiṭha kē bāla subhāva nāla āpaṇē āpa nāla khēḍa rahē satigurū jī agē sārī'āṁ isatarī'āṁ nē hatha jōṛa kē bēnatī kītī ki mahārāja jī iha tuhāḍē ika vaḍē śāhūkāra sikha dī nūha hai,putara dī dāta laiṇa vāsatē hāzara hō'ī hai,tusīṁ mēhara karō isadē ghara putara hōvē.

Ihanāṁ sārī'āṁ galāṁ nū suṇa kē gurū jī nē āpaṇē mātā jī dī gōdī vica baiṭhē hī kihā ki jē iha putara laiṇā cāhudī hai tā iha sānū ika sudara bēṛī jō ihanāṁ nē huṇē hī baṇavā'ī hai,dē dēṇa,phēra asīṁ putara dā varadāna dēvāṅgē 

āpa jī dī iha gala suṇa kē sabha isatarī'āṁ prasana hō ga'ī'āṁ atē bēṛī dēṇa dē la'ī ti'āra hō ga'ī'āṁ. 
Gurū jī nē mātā jī dī gōda vicōṁ uṭha kē hatha vica ika chūchaka phaṛakē usa dhanī dī nūha dē sira tē ika,dō,tina,cāra tē paja giṇakē lā'ī'āṁ atē phuramā'i'ā kē isadē ghara paja putara hōṇagē. 

Āpa jī dē iha vāka suṇa kē sabha isatarī'āṁ nē nānā prakāra dī'āṁ jō bhēṭā li'ā'ī'āṁ sana uha bhēṭa karakē"dhana gurū dhana bālaka gurū"kahidī'āṁ prasana-cita gharāṁ nū calī'āṁ ga'ī'āṁ

isa tarāṁ jō vī isatarī puraśa sāhibazādā jī pāsa śaradhā dhāra kē ā'ōndē āpa jī usa dī manō kāmanā pūrī karadē. 

Sākhī sapūrana hō'ī.



ਕਿਰਪਾ ਕਰਕੇ ਸਾਡਾ ਫੇਸਬੁੱਕ ਪੇਜ ਲਾਈਕ ਕਰੋ ਅਤੇ ਸ਼ੇਅਰ ਕਰੋ ਜੀ। 

No comments:

Post a Comment