Monday 25 September 2017

ਸ਼ਹੀਦ ਕਿਸਨੂੰ ਕਹਿੰਦੇ ਹਨ ਅਤੇ ਸ਼ਹੀਦ ਦੇ ਦਰਜੇ।

ਸ਼ਹੀਦ ਕਿਸਨੂੰ ਕਹਿੰਦੇ ਹਨ 

ਅਤੇ 

ਪਹਿਲੇ ਦਰਜੇ ਦਾ ਸ਼ਹੀਦ ਕੌਣ ਹੈ


ਇਸ ਸਾਖੀ ਵਿਚ ਤੁਸੀਂ ਪੜੋਗੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੁਸਾਰ ਸ਼ਹੀਦ ਕੌਣ ਹੁੰਦਾ ਹੈ ,ਪਹਿਲੇ ਦਰਜੇ ਦਾ ਸ਼ਹੀਦ ਕੌਣ ਹੈ ਅਤੇ ਫਿਰ ਦੂਜੇ ਅਤੇ ਤੀਜੇ ਦਰਜੇ ਤੇ ਕਿਹੜਾ ਸ਼ਹੀਦ ਹੈ। 
ਅਤੇ ਅਖੀਰ ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ ਉਸ ਨੂੰ ਕਿਹੜਾ ਸਥਾਨ ਪ੍ਰਾਪਤ ਹੈ।  


ਸਾਖੀ ਸ਼ੁਰੂ ਹੋਈ 

ਇਕ ਦਿਨ]ਗੁਰੂ ਗੋਬਿੰਦ ਸਿੰਘ ਜੀ ਅੱਗੇ ਭਾਈ ਮੁਹਕਮ ਸਿੰਘ ਜੀ ,ਭਾਈ ਦਯਾ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ ਆਦਿ ਸਿਦਕੀ ਸਿਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂ ਇਹ ਦੱਸੋ ਕਿ ਸ਼ਹੀਦ ਕਿਸਨੂੰ ਕਹਿੰਦੇ ਹਨ। 

ਸਤਿਗੁਰੂ ਜੀ ਨੇ ਫੁਰਮਾਇਆ -

ਪਹਿਲੇ ਦਰਜੇ ਦੇ ਸ਼ਹੀਦ ਉਹ ਹਨ ਜਿਨ੍ਹਾਂ ਨੇ ਆਪਣਾ ਤਨ ਮਨ ਗੁਰੂ ਨੂੰ ਸੌਂਪ ਕੇ ਆਪਣੇ ਮਨ ਨੂੰ ਅਡੋਲ ਰੱਖਿਆ ਹੋਵੇ। 
ਇਹ ਜਿੰਦਾ ਸ਼ਹੀਦ ਹਨ ਜੋ ਮਰ ਕੇ ਗੁਰੂ-ਲੋਕ ਨੂੰ ਪ੍ਰਾਪਤ ਹੁੰਦੇ ਹਨ। 

ਦੂਜੇ ਦਰਜੇ ਦੇ ਉਹ ਸ਼ਹੀਦ ਉਹ ਹਨ ਜੋ ਨਿਰਭੈ ਹੋ ਕੇ ਯੁੱਧ ਵਿਚ ਲੜ ਕੇ ਮਾਰ ਜਾਂਦੇ ਹਨ। 

ਤੀਜੇ ਦਰਜੇ ਦੇ ਉਹ ਸ਼ਹੀਦ ਹਨ ਜੋ ਨਾਮ ਧਰੀਕ ਸਿੱਖ ਹਨ ਅਤੇ ਘਰ ਦੇ ਕੰਮ ਵਿਚ ਫਸੇ ਹੋਏ ਹਨ। 
ਪਰ ਜੇ ਇਹ ਕਦੀ ਕਿਸੇ ਸਮੇ ਧਰਮ ਯੁੱਧ ਵਿਚ ਫਸੇ-ਫਸਾਏ ਸ਼ਹੀਦ ਹੋ ਜਾਣ ਤਾ ਇਹ ਸਵਰਗ ਭੋਗ ਕੇ ਫੇਰ ਮਾਤਲੋਕ ਵਿਚ ਉਤਰ ਜਨਮ ਲੈਂਦੇ ਹਨ।

                                                    ਪਰ ਜਿਹੜੇ ਸ਼ਰਧਾਹੀਣ ਗੁਰੂ ਤੋਂ ਬੇਮੁਖ ਹੋ ਕੇ ਯੁੱਧ ਵਿਚ ਮਰਦੇ ਹਨ ਉਹ ਭੂਤ ਪ੍ਰੇਤ ਆਦਿ ਨਖਿੱਧ ਜੂਨੀਆਂ ਵਿਚ ਭਟਕਦੇ ਹਨ।


ਸਾਖੀ ਸੰਪੂਰਨ ਹੋਈ। 


Isa sākhī vica tusīṁ paṛōgē ki satigurū gōbida sigha jī mahārāja dē anusāra śahīda kauṇa hudā hai,pahilē darajē dā śahīda kauṇa hai atē phira dūjē atē tījē darajē tē kihaṛā śahīda hai. 
Atē akhīra tē jihaṛā gurū tōṁ bēmukha hō kē maradā hai usa nū kihaṛā sathāna prāpata hai. 


Sākhī śurū hō'ī 

ika dina]gurū gōbida sigha jī agē bhā'ī muhakama sigha jī,bhā'ī dayā sigha jī atē bhā'ī himata sigha jī ādi sidakī sikhāṁ nē bēnatī kītī ki satigurū jī sānū iha dasō ki śahīda kisanū kahidē hana. 

Satigurū jī nē phuramā'i'ā -

pahilē darajē dē śahīda uha hana jinhāṁ nē āpaṇā tana mana gurū nū saumpa kē āpaṇē mana nū aḍōla rakhi'ā hōvē. 
Iha jidā śahīda hana jō mara kē gurū-lōka nū prāpata hudē hana. 

Dūjē darajē dē uha śahīda uha hana jō nirabhai hō kē yudha vica laṛa kē māra jāndē hana. 

Tījē darajē dē uha śahīda hana jō nāma dharīka sikha hana atē ghara dē kama vica phasē hō'ē hana. 
Para jē iha kadī kisē samē dharama yudha vica phasē-phasā'ē śahīda hō jāṇa tā iha savaraga bhōga kē phēra mātalōka vica utara janama laindē hana.

Para jihaṛē śaradhāhīṇa gurū tōṁ bēmukha hō kē yudha vica maradē hana uha bhūta prēta ādi nakhidha jūnī'āṁ vica bhaṭakadē hana.


Sākhī sapūrana hō'ī



ਜਰੂਰ ਪੜੋ -




ਕਿਰਪਾ ਕਰਕੇ ਸਾਡਾ ਫੇਸਬੁੱਕ ਪੇਜ ਲਾਈਕ ਕਰੋ ਅਤੇ ਸ਼ੇਅਰ ਕਰੋ ਜੀ। 
  




No comments:

Post a Comment